Sunday, 4 December 2011

Punjab Govt grants Grade Pay 3200 to Clerks,3600 to Jr Asstt. 4400 to Sr Asstt and 4800 to Supttt Grade II


ਪੰਜਾਬ ਮਨਿਸਟਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਅੰਦੋਲਨ ਮੁਅੱਤਲ


ਤਰਲੋਚਨ ਸਿੰਘ/ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਦਸੰਬਰ
ਸਰਕਾਰ ਵੱਲੋਂ ਮੰਗਾਂ ਮੰਨੇ ਜਾਣ ਤੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਆਪਣਾ ਸੰਘਰਸ਼ ਮੁਲਤਵੀ ਕਰ ਦਿੱਤਾ ਹੈ ਤੇ ਸੋਮਵਾਰ ਤੋਂ ਡਿਊਟੀਆਂ ਤੇ ਪਰਤਣ ਦਾ ਫੈਸਲਾ ਕੀਤਾ ਹੈਪੰਜਾਬ ਸਰਕਾਰ ਨੇ ਬੀਤੀ ਰਾਤ ਇਨ੍ਹਾਂ ਮੁਲਾਜ਼ਮਾਂ ਨੂੰ ਗੱਫੇ ਦੇਣ ਦਾ ਫੈਸਲਾ ਕੀਤਾ ਸੀਜ਼ਿਕਰਯੋਗ ਹੈ ਕਿ 22 ਨਵੰਬਰ ਤੋਂ ਦਫ਼ਤਰੀ ਕੰਮਕਾਜ ਠੱਪ ਕਰਕੇ ਇਨ੍ਹਾਂ ਮੁਲਾਜ਼ਮਾਂ ਨੇ ਸਮੁੱਚੇ ਰਾਜ ਭਰ ਦੇ ਮੁਲਾਜ਼ਮਾਂ ਦੀਆਂ ਨਵੰਬਰ ਮਹੀਨੇ ਦੀ ਤਨਖਾਹ ਰੋਕ ਦੇਣ ਦੇ ਹਾਲਾਤ ਪੈਦਾ ਕਰ ਦਿੱਤੇ ਸਨ
ਜੇਕਰ ਇਹ ਜਮੂਦ ਨਾ ਟੁੱਟਦਾ ਤਾਂ ਦਰਜਾ-4 ਮੁਲਾਜ਼ਮ ਤੋਂ ਲੈ ਕੇ ਮੰਤਰੀਆਂ ਤੱਕ ਨਵੰਬਰ ਮਹੀਨੇ ਦੀ ਤਨਖਾਹ ਤੋਂ ਰਹਿ ਜਾਣੇ ਹਨਵਿਭਾਗਾਂ ਦੇ ਦਫਤਰੀ ਖਰਚਿਆਂ ਅਤੇ ਮੰਤਰੀਆਂ ਤੇ ਅਧਿਕਾਰੀਆਂ ਦੇ ਵਾਹਨਾਂ ਦੇ ਤੇਲ ਖਰਚਿਆਂ ਦੇ ਭੁਗਤਾਨ ਵੀ ਹਾਲੇ ਰੁਕੇ ਪਏ ਹਨਵਿੱਤ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਸਟਾਫ਼ ਵੱਲੋਂ ਸੋਮਵਾਰ  ਤੋਂ ਮੁੜ ਦਫਤਰਾਂ ਵਿਚ ਆ ਕੇ ਜ਼ਿੰਮੇਵਾਰੀਆਂ ਨਿਭਾਉਣ ਦੇ ਬਾਵਜੂਦ ਰਾਜ ਦੇ ਲੱਖਾਂ ਮੁਲਾਜ਼ਮਾਂ ਸਮੇਤ ਆਈ.ਏ.ਐਸ., ਆਈ.ਪੀ.ਐਸ., ਪੀ.ਸੀ.ਐਸ. ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਮੰਤਰੀਆਂ ਆਦਿ ਦੀਆਂ ਤਨਖਾਹਾਂ ਵੀ ਅਗਲੇ ਹਫਤੇ ਦੇ ਅਖੀਰ ਵਿਚ ਹੀ ਰਿਲੀਜ਼ ਹੋਣ ਦੇ ਆਸਾਰ ਹਨਦਰਅਸਲ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਨੇ ਇਸ ਵਾਰ ਸਰਕਾਰ ਨੂੰ ਕੁੜਿੱਕੀ ਵਿਚ ਫਸਾਉਣ ਲਈ ਆਪਣੀ ਹੜਤਾਲ ਦਾ ਮੁੱਖ ਨਿਸ਼ਾਨਾ ਚੰਡੀਗੜ੍ਹ ਅਤੇ ਪੰਜਾਬ ਭਰ ਦੇ ਖਜ਼ਾਨਾ ਦਫਤਰਾਂ ਤੇ ਡਿਪਟੀ ਕਮਿਸ਼ਨਰਾਂ ਦੇ ਦਫਤਰਾਂ ਨੂੰ ਬਣਾਇਆ ਸੀ
ਖਾਸ ਕਰਕੇ ਚੰਡੀਗੜ੍ਹ ਸਥਿਤ ਪੰਜਾਬ ਸਰਕਾਰ ਦੇ ਵੱਖ-ਵੱਖ ਦਫਤਰਾਂ ਵਿਚ ਕੰਮ ਕਰਦੇ ਕਲੈਰੀਕਲ ਕਾਮਿਆਂ ਨੇ ਸਮੂਹਿਕ ਛੁੱਟੀ ਲੈ ਕੇ ਮੁੱਖ ਦਫਤਰ ਦੇ ਖਜ਼ਾਨਾ ਦਫਤਰ ਦੀ ਘੇਰਾਬੰਦੀ ਕਰਨ ਨਾਲ ਤਾਂ ਮੁੱਖ ਮੰਤਰੀ ਦੇ ਦਫਤਰ ਸਮੇਤ ਸਮੁੱਚੇ ਸਕੱਤਰੇਤ ਦੀਆਂ ਅਦਾਇਗੀਆਂ ਵੀ ਠੱਪ ਹੋ ਗਈਆਂ ਹਨਵਿੱਤ ਵਿਭਾਗ ਦੇ ਸੂਤਰਾਂ ਅਨੁਸਾਰ ਕਲੈਰੀਕਲ ਸਟਾਫ ਵਲੋਂ ਸੋਮਵਾਰ ਤੋਂ ਡਿਊਟੀਆਂ ਤੇ ਆਉਣ ਦੇ ਬਾਵਜੂਦ ਤਨਖਾਹਾਂ ਰਿਲੀਜ਼ ਕਰਨ ਵਿਚ ਅਗਲਾ ਸਾਰਾ ਹਫਤਾ ਲੱਗ ਸਕਦਾ ਹੈਕਿਉਂਕਿ ਇਹ ਵਰਗ 22 ਨਵੰਬਰ ਤੋਂ ਸਮੂਹਿਕ ਛੁੱਟੀ ਤੇ ਹੈ ਅਤੇ ਹਾਲੇ ਤੱਕ ਵਿਭਾਗਾਂ ਵਲੋਂ ਖਜ਼ਾਨਾ ਦਫਤਰਾਂ ਨੂੰ ਤਨਖਾਹਾਂ ਦੇ ਬਿੱਲ ਹੀ ਨਹੀਂ ਭੇਜੇ ਗਏਜਿਸ ਕਾਰਨ ਸੋਮਵਾਰ ਖਜ਼ਾਨਾ ਦਫਤਰਾਂ ਵਿਚ ਬਿੱਲ ਦਾਖਲ ਕਰਵਾ ਕੇ ਟੋਕਨ ਲੈਣ ਵਾਲਿਆਂ ਦੀ ਭਾਰੀ ਭੀੜ ਲੱਗਣ ਦੇ ਆਸਾਰ ਹਨਉਸ ਤੋਂ ਬਾਅਦ ਬਿੱਲ ਮਨਜ਼ੂਰ ਕਰਨ ਦੀ ਪ੍ਰਕ੍ਰਿਆ ਚੱਲੇਗੀ ਅਤੇ ਫਿਰ ਚੈਕ ਜਾਰੀ ਕੀਤੇ ਜਾਣਗੇਚੈਕ ਬੈਂਕ ਵਿਚ ਜਮ੍ਹਾਂ ਕਰਵਾਉਣ ਤੋਂ ਬਾਅਦ ਹੀ ਰਾਜ ਭਰ ਦੇ ਸਮੁੱਚੇ ਸਰਕਾਰੀ ਅਮਲੇ-ਫੈਲੇ ਨੂੰ ਤਨਖਾਹਾਂ ਨਸੀਬ ਹੋ ਸਕਣਗੀਆਂ
ਉਂਜ ਇਸ ਢੰਗ ਨਾਲ ਸਰਕਾਰ ਲਈ ਇਹ ਹਾਲਾਤ ਲਾਹੇਵੰਦ ਵੀ ਸਾਬਤ ਹੋਏ ਹਨਸੂਤਰ ਦੱਸਦੇ ਹਨ ਕਿ ਭਾਰਤੀ ਰਿਜ਼ਰਵ ਬੈਂਕ ਨੇ ਪੰਜਾਬ ਸਰਕਾਰ ਨੂੰ ਆਪਣੀ ਓਵਰਡਰਾਫਟਿੰਗ ਵਿਚ ਸੁਧਾਰ ਕਰਨ ਲਈ ਹਰੇਕ ਮਹੀਨੇ ਤਨਖਾਹਾਂ 3 ਤਰੀਕ ਤੋਂ ਬਾਅਦ ਰਿਲੀਜ਼ ਕਰਨ ਦੀ ਸਲਾਹ ਦਿੱਤੀ ਸੀ ਅਤੇ ਇਸ ਤਰ੍ਹਾਂ ਤਨਖਾਹਾਂ ਪਛੜਨ ਨਾਲ ਸਰਕਾਰ ਦੀ ਇਹ ਸਮੱਸਿਆ ਜ਼ਰੂਰ ਹੱਲ ਹੋਈ ਹੈ
ਸਰਕਾਰ ਨੇ ਕਲਰਕ, ਜੂਨੀਅਰ ਸਹਾਇਕ, ਸੀਨੀਅਰ ਸਹਾਇਕ/ਜੂਨੀਅਰ ਲੇਖਾਕਾਰ, ਅੰਕੜਾ ਸਹਾਇਕ ਅਤੇ ਸੁਪਰਡੈਂਟ ਗਰੇਡ-2/ ਸੀਨੀਅਰ ਲੇਖਾਕਾਰ (ਨਾਨ ਐਸ.ਏ.ਐਸ.) ਨੂੰ ´ਮਵਾਰ 3200, 3600, 4400 ਤੇ 4800 ਦਾ ਉਚ ਗਰੇਡ 10300-34800 ਪੇ ਬੈਂਡ ਵਿਚ ਦੇਣ ਦਾ ਫੈਸਲਾ ਕੀਤਾ ਹੈਇਸ ਤਹਿਤ ਸਟੈਨੋਟਾਈਪਿਸਟ ਨੂੰ 10300-34800 ਤੇ 3200 ਗਰੇਡ ਪੇ (ਇਕ ਇੰਕਰੀਮੈਂਟ ਸਮੇਤ) ਦਿੱਤਾ ਗਿਆ ਹੈਜੂਨੀਅਰ ਸਕੇਲ ਸਟੈਨੋਗ੍ਰਾਫਰ, ਸੀਨੀਅਰ ਸਕੇਲ ਸਟੈਨੋਗ੍ਰਾਫਰ ਤੇ ਨਿੱਜੀ ਸਹਾਇਕਾਂ ਨੂੰ ´ਮਵਾਰ 3600, 4400 ਤੇ 4800 ਗਰੇਡ ਪੇ 10300-34800 ਪੇ ਬੈਂਡ ਵਿਚ ਦਿੱਤਾ ਗਿਆ ਹੈਨਿੱਜੀ ਸਕੱਤਰ ਨੂੰ 15600-39100 ਪੇ ਬੈਂਡ ਵਿਚ 5400 ਰੁਪਏ ਗਰੇਡ ਪੇ ਦਿੱਤਾ ਹੈਟੈਲੀਫੋਨ ਅਪਰੇਟਰ ਅਤੇ ਡਰਾਈਵਰ ਦੀ ਗਰੇਡ ਪੇ 2400 ਰੁਪਏ ਕਰ ਦਿੱਤੀ ਹੈਇਸ ਤੋਂ ਇਲਾਵਾ ਤਰਸ ਦੇ ਆਧਾਰ ਤੇ ਨੌਕਰੀ ਹਾਸਲ ਕਰਨ ਵਾਲੇ ਕਲਰਕਾਂ ਨੂੰ ਕੰਪਿਊਟਰ ਟਾਈਪਿੰਗ ਦੀ ਟ੍ਰੇਨਿੰਗ ਹਾਸਲ ਕਰਨ ਦੀ ਸੂਰਤ ਵਿਚ ਟਾਈਪ ਟੈਸਟ ਤੋਂ ਛੋਟ ਦੇ ਦਿੱਤੀ ਹੈ

No comments:

Post a Comment